ਜਿਹੜੇ ਕਿਸਾਨਾਂ ਦੀ ਆਲੂ ਦੀ ਫ਼ਸਲ ਦੀ ਲੇਟ ਪਟਾਈ ਹੁੰਦੀ ਹੈ ਤਾਂ ਉਨ੍ਹਾਂ ਕਿਸਾਨ ਭਰਾਵਾਂ ਲਈ ਮੂੰਗੀ, ਸਾਈਲੇਜ ਵਾਲੀ ਮੱਕੀ ਬਹੁਤ ਹੀ ਢੁੱਕਵੀਂ ਹੈ ਆਲੂ ਦੀ ਫਸਲ ਘੱਟ ਸਮੇਂ ਦੀ ਹੋਣ ਕਰਕੇ ਝੋਨੇ ਤੋਂ ਬਾਅਦ ਅਸਾਨੀ ਨਾਲ ਲਈ ਜਾ ਸਕਦੀ ਹੈ ਅਤੇ ਇਸ ਤੋਂ ਬਾਅਦ ਜੇਕਰ ਮੱਕੀ ਦੀ ਬੀਜੀ ਜਾਂਦੀ ਹੈ ਤਾਂ ਪਕਾਵੀਂ ਮੱਕੀ ਨੂੰ ਲੈਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਹਰ ਬਾਰਿਸ਼ ਪੈਣ ਕਰਕੇ ਆਲੂਆਂ ਦੀ ਪਟਾਈ ਜੇਕਰ ਸਾਰੀ ਫਰਵਰੀ ਚੱਲਦੀ ਰਹਿੰਦੀ ਹੈ ਤੇ ਮਾਰਚ ਦੇ ਵੀ ਕੁਝ ਦਿਨ ਲੰਘ ਜਾਂਦੇ ਹਨ ਤਾਂ ਤੁਹਾਨੂੰ ਮੱਕੀ ਦੀ ਪਕਾਵੀ ਫ਼ਸਲ ਦੇ ਵਿੱਚ ਰਿਸਕ ਪੈਦਾ ਹੋ ਸਕਦੀ ਹੈ।
ਕੋਈ ਸ਼ੱਕ ਨਹੀਂ ਕਿ ਪਕਾਵੀ ਮੱਕੀ ਨਾਲ ਕਿਸਾਨ ਚੰਗੇ ਪੈਸੇ ਵੱਟ ਸਕਦੇ ਹਨ ਅਗੇਤੀ ਬਿਜਾਈ ਹੋ ਜਾਂਦੀ ਹੈ ਪਰ ਜਿਨ੍ਹਾਂ ਕਾਰਨਾਂ ਕਰਕੇ ਬਿਜਾਈ ਨਹੀਂ ਹੋ ਸਕਦੀ ਉਨ੍ਹਾਂ ਦੇ ਵਿੱਚ ਹੈ ਕਿ ਮੌਸਮ ਖਰਾਬ ਰਹਿਣਾ ਜਾਂ ਜ਼ਿਆਦਾ ਲੰਮੀਆਂ ਕਿਸਮਾਂ ਦੀ ਚੋਣ ਕਰ ਲੈਣਾ।
ਪਰ ਜਿਹੜੇ ਕਿਸਾਨ ਭਰਾਵਾਂ ਨੇ ਅੱਧ ਮਾਰਚ ਦੇ ਵਿੱਚ ਬਿਜਾਈ ਕਰਨੀ ਹੈ ਉਨ੍ਹਾਂ ਦੇ ਕੋਲੇ ਮੂੰਗੀ ਤੇ ਮੱਕੀ ਜਾਂ ਸੈਲੇਜ਼ ਮੱਕੀ ਵਾਲੀ ਮੱਕੀ ਬਹੁਤ ਹੀ ਵਧੀਆ ਆਪਸ਼ਨ ਹੈ ਇਨ੍ਹਾਂ ਦੋਨਾਂ ਦੇ ਵਿੱਚੋਂ ਆਪਣੀ ਲੋੜ ਅਨੁਸਾਰ ਆਪਣੇ ਏਰੀਏ ਡਿਮਾਂਡ ਅਤੇ ਪਾਣੀ ਦੇ ਸਾਧਨ ਦੇ ਹਿਸਾਬ ਦੇ ਨਾਲ ਚੋਣ ਕਰ ਲੈਣਾ ਚਾਹੀਦਾ ਹੈ ਸਾਈਲੇਜ਼ ਵਾਲੀ ਮੱਕੀ ਨੂੰ ਵੀ ਵੱਟਾਂ ਦੇ ਉੱਪਰ ਹੀ ਲਗਾਉਣਾ ਚਾਹੀਦਾ ਹੈ ਤੇ ਬੀਜ ਦੀ ਮਾਤਰਾ ਥੋੜ੍ਹੀ ਜ਼ਿਆਦਾ ਪਾ ਲੈਣੀ ਚਾਹੀਦੀ ਹੈ ਤਾਂ ਕਿ ਉਹਦੇ ਵਿੱਚ ਪਲਾਂਟ ਪਾਪੁਲੇਸ਼ਨ ਜ਼ਿਆਦਾ ਹੋ ਜਾਵੇ| ਜੇਕਰ ਫ਼ਸਲ ਆਲੂ ਤੋਂ ਬਾਅਦ ਰਹੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਜ਼ਿਆਦਾ ਡੀਏਪੀ ਪਾਉਣ ਦੀ ਜ਼ਰੂਰਤ ਨਹੀਂ ਪੈਂਦੀ ਫ਼ਸਲ ਨੂੰ ਲੋੜ ਅਨੁਸਾਰ ਯੂਰੀਆ ਦੇਣਾ ਪੈਂਦਾ ਹੈ ਤੇ ਇਸ ਤੋਂ ਇਲਾਵਾ ਪੋਟਾਸ਼ ਜੇਕਰ ਤੁਹਾਡੀ ਮਿੱਟੀ ਟੈਸਟ ਕਰਾਈ ਜਾ ਚੁੱਕੀ ਹੈ ਤਾਂ ਤੁਸੀਂ ਕਮੀ ਦੇ ਅਨੁਸਾਰ ਉਹਦੇ ਵਿੱਚ ਪੋਟਾਸ਼ ਦੀ ਮਾਤਰਾ ਵੀ ਪਾ ਸਕਦੇ ਹੋ।
ਸਾਈਲੇਜ਼ ਵਾਲੀ ਮੱਕੀ ਆਮ ਤੌਰ ਤੇ 65 ਤੋਂ ਲੈ ਕੇ 75 ਦਿਨਾਂ ਦੇ ਵਿਚਾਲੇ ਤਿਆਰ ਹੋ ਜਾਂਦੀ ਹੈ ਮੱਕੀ ਦੀ ਬਿਜਾਈ ਬੈੱਡਾਂ ਉੱਪਰ ਹੋਣ ਕਰਕੇ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ ਅਤੇ ਇਸ ਨੂੰ ਪਾਣੀ ਮੂੰਗੀ ਦੇ ਮੁਕਾਬਲੇ ਜ਼ਿਆਦਾ ਚਾਹੀਦਾ ਹੈ ਜ਼ਿਆਦਾ ਬਾਰਿਸ਼ ਹੋਣ ਕਰਕੇ ਵੀ ਮੱਕੀ ਦੀ ਗ੍ਰੋਥ ਰੁਕ ਜਾਂਦੀ ਹੈ ਜ਼ਿਆਦਾ ਗਰਮੀ ਪੈਣ ਕਰਕੇ ਵੀ ਰੁਕ ਜਾਂਦੀ ਹੈ ਪਰ ਵੱਟਾਂ ਦੇ ਉੱਪਰ ਲਾਉਣ ਕਰਕੇ ਪਾਣੀ ਦਾ ਸਹੀ ਪ੍ਰਬੰਧ ਕਰਕੇ ਆਪਣਾ ਦੀ ਗ੍ਰੋਥ ਕੀਤੀ ਜਾ ਸਕਦੀ ਹੈ। ਜਿਨ੍ਹਾਂ ਕਿਸਾਨ ਭਰਾਵਾਂ ਨੇ ਅੱਗੇ ਜਾ ਕੇ ਬਾਸਮਤੀ ਦੀ ਖੇਤੀ ਕਰਨੀ ਹੈ ਉਹ ਕਿਸਾਨ ਭਰਾ ਇਸ ਨੂੰ ਹਰੇ ਚਾਰੇ ਨੂੰ ਵੱਢ ਕੇ ਸਟਾਲਾਂ ਉਪਰ ਵੀ ਵੇਚ ਸਕਦੇ ਅਤੇ ਮੱਕੀ ਆਪਣੇ ਖੇਤ ਵਿੱਚ ਦੋ ਵਾਰ ਲੈ ਸਕਦੇ ਹਨ
2 replies on “ਸਾਈਲੇਜ਼ ਵਾਲੀ ਮੱਕੀ”
Sir ji, good Information regarding agriculture by u.
ਇਸ ਆਰਟੀਕਲ ਨੂੰ ਪੜਣ ਲਈ ਤੁਹਾਡਾ ਬਹੁਤ ਧੰਨਵਾਦ ਜੀ।