ਕਿਸਾਨ ਵੀਰੋ ਹਰੇ ਚਾਰੇ ਦੇ ਲਈ ਬਰਸੀਨ ਇੱਕ ਬਹੁਤ ਹੀ ਵਧੀਆ ਹਰਾ ਚਾਰਾ ਹੈ, ਜਿਹੜੇ ਕਿਸਾਨ ਭਰਾ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਨਾਲ ਕਰਦੇ ਹਨ ਬਹੁਤ ਹੀ ਆਸਾਨੀ ਨਾਲ ਬਰਸੀਮ ਦੀਆਂ ਦੋ ਦਿਨ ਵਾਢਾਂ ਲੈ ਲੈਂਦੇ ਹਨ ਪਰ ਅੰਤ ਵਿੱਚ ਇਹਦਾ ਬੀਜ ਤਿਆਰ ਕਰਨ ਵੇਲੇ ਅਵੇਸਲੇ ਹੋ ਜਾਂਦੇ ਹਨ ਜਾਂ ਤਿਆਰ ਨਹੀਂ ਕਰਦੇ ਹਨ
ਬਰਸੀਨ ਦਾ ਬੀਜ ਅਸੀ ਅਸਾਨੀ ਦੇ ਨਾਲ ਤਿਆਰ ਕਰ ਸਕਦੇ ਹਾਂ ਤੇ ਉਨ੍ਹਾਂ ਤਰੀਕਿਆਂ ਦੇ ਦੇ ਵੱਲ ਝਾਤ ਮਾਰਦੇ ਹਾਂ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਧਿਆਨ ਦੇ ਵਿੱਚ ਰੱਖੀ ਜਾਵੇ ਕਿ ਜਿਨ੍ਹਾਂ ਜ਼ਮੀਨਾਂ ਦੇ ਵਿੱਚ ਪਾਣੀ ਜਿਆਦਾ ਰੁਕਦਾ ਹੈ ਬਰਸੀਨ ਨੂੰ ਭਰਵਾਂ ਪਾਣੀ ਬਿਲਕੁਲ ਵੀ ਨਾ ਲਾਇਆ ਜਾਵੇ।

ਬਰਸੀਮ ਦੀਆਂ ਦੋ ਤਿੰਨ ਵਾੜਾ ਹੋਣ ਤੋਂ ਬਾਅਦ ਮਾਰਚ ਦੇ ਅਖੀਰ ਵਿੱਚ ਜਾਂ ਅਪ੍ਰੈਲ ਦੇ ਸ਼ੁਰੂਆਤ ਵਿੱਚ ਇਸਦੀ ਵਾਢੀ ਕਰਨੀ ਬੰਦ ਕਰ ਦੇਣੀ ਚਾਹੀਦੀ ਹੈ ਤੇ ਲੋੜ ਅਨੁਸਾਰ ਇਸ ਨੂੰ ਪਾਣੀ ਦੇਣਾ ਚਾਹੀਦਾ ਅਤੇ ਇਸ ਵਿੱਚ ਜਿੰਨੇ ਵੀ ਨਦੀਨ ਹੋਣ, ਕੱਢ ਦੇਣੇ ਚਾਹੀਦੀ ਹਨ। ਇਨ੍ਹਾਂ ਦਿਨਾਂ ਵਿੱਚ ਬਰਸੀਨ ਦੀਆਂ ਜੜਾਂ ਗਲਦੀਆਂ ਨਹੀਂ, ਬਰਸੀਨ ਹਰਾ ਭਰਾ ਰਹਿੰਦਾ ਹੈ ਪਰ ਕਿਸਨਾ ਨੂੰ ਹਾਰੇ ਜਿਆਦਾ ਲਾਲਚ ਨਾ ਕਰਦੇ ਹੋਏ, ਇਸਦੇ ਦੇ ਬੀਜ ਪੈਦਾ ਕਰਨ ਵਾਲੇ ਪਾਸੇ ਧਿਆਨ ਦੇਣਾ ਚਾਹੀਦਾ ਹੈ ।
ਕਿਉਂਕਿ ਬਰਸੀਨ ਦਾ ਬੀਜ ਕਾਫ਼ੀ ਮਹਿੰਗਾ ਆਉਂਦਾ ਹੈ ਤੁਸੀਂ ਆਪਣਾ ਬੀਜ ਆਪ ਵੀ ਤਿਆਰ ਕਰ ਸਕੇ ਤੇ ਹੋਰ ਕਿਸਾਨਾਂ ਲਈ ਵੀ ਤਿਆਰ ਕਰ ਸਕਦੇ ਹੋ ਜੀ ਕਿ ਤੁਹਾਡੇ ਲਈ ਇੱਕ ਚੰਗੀ ਆਮਦਨ ਦਾ ਸਾਧਨ ਵੀ ਹੋ ਸਕਦਾ ਹੈ ਮਾਰਕੀਟ ਦੇ ਵਿੱਚ ਸੀਜ਼ਨ ਦੇ ਸਮੇਂ ਇਸ ਦੇ ਬੀਜ ਦੀ ਮੰਗ ਕਾਫੀ ਹੁੰਦੀ ਹੈ ਇਸ ਦੇ ਬੀਜ ਦਾ ਰੇਟ ਲਗਭਗ 150 ਤੋਂ ਉੱਪਰ ਉੱਪਰ ਹੀ ਰਹਿੰਦਾ ਹੈ ਜਿਹੜੇ ਕਿਸਾਨ ਭਰਾ ਬਰਸੀਨ ਲਗਾਉਣਗੇ ਤੁਹਾਡੇ ਤੋਂ ਆਸਾਨੀ ਨਾਲ ਖਰੀਦ ਸਕਦੇ ਹਨ ਬਰਸੀਨ ਦਾ ਬੀਜ ਤਿਆਰ ਕਰਦੇ ਸਮੇਂ ਫਲੀ ਦੇ ਵਿੱਚ ਜਿੰਨਾਂ ਸਮਾ ਦਾਣਾ ਸਖਤ ਨਹੀਂ ਹੁੰਦਾ ਤਾਂ ਇਹਨੂੰ ਸੋਕਾ ਨਹੀਂ ਲੱਗਣ ਦੇਣਾ ਅਤੇ ਨਾ ਹੀ ਇਸ ਨੂੰ ਡੋਬਾ ਲੱਗਣ ਦੇਣਾ ਹੈ

ਬਰਸੀਮ ਦੇ ਬੀਜ ਦੇ ਝਾੜ ਬਾਰੇ ਗੱਲਬਾਤ ਕਰੀਏ ਤਾਂ ਇੱਕ ਕਨਾਲ ਦੇ ਵਿੱਚੋਂ ਲੱਗਭੱਗ 18 ਤੋਂ 25 ਕਿੱਲੋ ਬੀਜ ਤਿਆਰ ਹੋ ਜਾਂਦਾ ਹੈ ਪਰ ਇਹ ਰਲਮੀ ਗਰੇਡ ਦਾ ਬੀਜ ਦਾ ਲਗਭਗ ਵੀਹ ਕਿੱਲੋ ਹੀ ਤਿਆਰ ਹੁੰਦਾ ਹੈ। ਜਿਹੜਾ ਕਿ ਅਗਲੇ ਸੀਜ਼ਨ ਵਿੱਚ ਬਿਜਾਈ ਵਾਸਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਹੁੰਦਾ ਹੈ ਇੱਕ ਏਕੜ ਦੇ ਵਿੱਚੋਂ ਲੱਗਭੱਗ 150 ਕਿੱਲੋ ਤੋਂ ਕਿੱਲੋ 250 ਤੱਕ ਕਬੀਰ ਦਾ ਜਿਹੜਾ ਬੀਜ ਪੈਦਾ ਹੋ ਸਕਦਾ।
ਛੋਟੇ ਕਿਸਾਨਾਂ ਵਾਸਤੇ ਆਮਦਨ ਦਾ ਸਾਧਨ ਵੀ ਹੋ ਸਕਦਾ ਹੈ ਕਿਉਂਕਿ ਜੇਕਰ ਤੁਸੀਂ ਇੱਕ ਕੁਆਂਟਲ ਬੀਜ ਤਿਆਰ ਕਰ ਲੈਂਦੇ ਹੋ ਤਾਂ ਤੁਹਾਨੂੰ ਸਿਰਫ ਇਹਦੇ ਵਿੱਚ ਕੁਝ ਕਨਾਲਾਂ ਦੀ ਹੀ ਜ਼ਰੂਰਤ ਪਵੇਗੀ ਤੇ ਆਉਣ ਵਾਲੇ ਸਮੇਂ ਦੇ ਜਦੋਂ ਬਰਸੀਨ ਦੀ ਬਿਜਾਈ ਹੋਵੇਗੀ ਤਾਂ ਉਸੇ ਹੀ ਬੀਜ ਨੂੰ ਤੁਸੀਂ ਸੇਲ ਕਰ ਸਕਦੇ ਹੋ ਰਿਟੇਲ ਦੇ ਵਿੱਚ ਕਿਸਾਨ ਮੇਲਿਆਂ ਦੇ ਸੇਲ ਕਰ ਸਕਦੇ ਹੋ, ਨੇੜਲੇ ਕਿਸਾਨਾਂ ਨੂੰ ਨਾਲ ਪਹੁੰਚ ਕਰਕੇ ਸੇਲ ਕਰ ਸਕਦੇ ਓ ਤਾਂ ਉਸੇ ਹੀ ਤੁਸੀਂ ਇੱਕ ਕੁਆਂਟਲ ਨੂੰ ਲਗਭਗ 20-30 ਹਜ਼ਾਰ ਵਿੱਚ ਵੇਚ ਸਕਦੇ ਹੋ। ਆਪਣੇ ਕੀਮਤੀ ਸੁਝਾਅ ਅਤੇ ਸਵਾਲ ਕੁਮੈਂਟਾਂ ਦੇ ਵਿੱਚ ਦੱਸ ਸਕਦੇ ਹੋ ,ਇਸ ਆਰਟੀਕਲ ਨੂੰ ਪੜਣ ਲਈ ਤੁਹਾਡਾ ਬਹੁਤ ਧੰਨਵਾਦ ਜੀ।






Leave a Reply