ਕਰਫਿਊ ਦੌਰਾਨ ਕਿਸਾਨਾਂ ਨੂੰ ਵੱਡੀ ਰਾਹਤ (Punjab)

ਕਰਫਿਊ ਦੌਰਾਨ ਕਿਸਾਨਾਂ ਨੂੰ ਵੱਡੀ ਰਾਹਤ (Punjab)
Share

ਕਿਸਾਨ ਭਰਾਵੋ ਮਹਾਂਮਾਰੀ ਦੇ ਚੱਲਦਿਆਂ ਪੂਰੇ ਦੇਸ਼ ਵਿੱਚ ਕਰਫੂ ਦੇ ਹਾਲਾਤ ਬਣੇ ਹੋਏ ਹਨ, ਇਸੇ ਤਰ੍ਹਾਂ ਪੰਜਾਬ ਦੀ ਸਰਕਾਰ ਨੇ ਕਿਸਾਨਾਂ ਵਾਸਤੇ ਖਾਸ ਅਨਾਊਂਸਮੈਂਟ ਕੀਤੀ ਹੈ, ਕਿਸਾਨ ਭਾਵੇਂ ਸਬਜ਼ੀਆਂ ਵਾਲੇ ਹੋਣ, ਡੇਅਰੀ ਫਾਰਮਰ ਹੋਣ ਜਾਂ ਕੋਈ ਹੋਰ ਧੰਦਾ ਕਰਦੇ ਹੋਣ ਇਸ ਤੋਂ ਇਲਾਵਾ ਜਿਹੜੇ ਆਮ ਫਸਲਾਂ ਵਾਲੇ ਜਿਵੇਂ ਸਰੋਂ ਛੋਲੇ ਜਾਂ ਕਣਕ ਦੀਆਂ ਫਸਲਾਂ ਸਮੇਂ ਪੱਕਣ ਪੜਾਅ ਵਿੱਚ ਹਨ ਜਿਨ੍ਹਾਂ ਨੂੰ ਆਖ਼ਰੀ ਪਾਣੀ ਦਿੱਤਾ ਜਾ ਰਿਹਾ ਹੈ ਜਾਂ ਕਿਸਾਨ ਪਸ਼ੂਆਂ ਲਈ ਹਰੇ ਚਾਰੇ ਲਈ ਖੇਤਾਂ ਵਿੱਚ ਜਾਂਦੇ ਹਨ ਹਨ ਉਸ ਦੇ ਲਈ ਇਹ ਖਬਰ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ।

ਕੈਪਟਨ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਪੰਜਾਬ ‘ਚ ਲੱਗੇ ਕਰਫਿਊ ਦੌਰਾਨ ਕਿਸਾਨ ਬਿਨਾ ਭੀੜ ਕੀਤੇ ਆਪਣੇ ਖੇਤ ਵਿੱਚ ਕੰਮ ਕਰ ਸਕਦਾ ਹੈ। ਆਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਸਵੇਰੇ 6-9 ਵਜੇ ਤੱਕ ਖੇਤ ਜਾਣ ਤੇ ਸ਼ਾਮ ਨੂੰ 7-9 ਦੇ ਵਿਚਕਾਰ ਖੇਤਾਂ ਤੋਂ ਘਰ ਵਾਪਸ ਆਉਣ ਦੀ ਆਗਿਆ ਦਿੱਤੀ ਗਈ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਡੀਸੀ ਸਹਿਬਾਨ ਨੇ ਇਹ ਹੁਕਮ ਜਾਰੀ ਕਰ ਦਿੱਤਾ ਹੈ।

ਕਣਕ,ਸਰੋਂ, ਛੋਲਿਆਂ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਇਸ ਤੋਂ ਇਲਾਵਾ ਸਬਜ਼ੀ ਦੀ ਤੁੜਾਈ ਜਾਂ ਸਬਜ਼ੀਆਂ ਨੂੰ ਪਾਣੀ ਅਤੇ ਮੱਕੀ ਦੀ ਫਸਲ ਵੀ ਖੇਤਾਂ ਦੇ ਵਿੱਚ ਲੱਗੀ ਹੋਈ ਹੈ ਜਿਸ ਨੂੰ ਕਿ ਖਾਦਾਂ ਤੇ ਗੁਡਾਈ ਦਾ ਕੰਮ ਚੱਲ ਰਿਹਾ ਹੈ,ਅਤੇ ਆਉਣ ਵਾਲੇ ਸਮੇਂ ਚ ਪੰਜਾਬ ਦੀ ਪ੍ਰਮੁੱਖ ਫਸਲ ਕਣਕ ਦੀ ਵਾਢੀ ਹੋਣ ਜਾ ਰਹੀ ਹੈ ।

ਇਸ ਲਈ ਕਿਸਾਨ ਆਪਣੇ ਮਜ਼ਦੂਰ, ਟਰੈਕਟਰ ਤੇ ਕੰਬਾਈਨ ਖੇਤਾਂ ‘ਚ ਲੈ ਜਾ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੇ ਆਪਣੀਆਂ ਮਸ਼ੀਨਾਂ ਦੀ ਰਿਪੇਅਰ ਕਰਨੀ ਹੈ ਜਿਨ੍ਹਾਂ ਨੂੰ ਕਿਸੇ ਹੋਰ ਮਸ਼ੀਨੀ ਉਪਕਰਨਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਡੀਸੀ ਸਾਹਿਬਾਨ ਦੇ ਧਿਆਨ ਮੁੱਦੇ ਲਿਆਂਦੇ ਗਏ ਹਨ ।

ਫ਼ਰੀਦਕੋਟ, ਮੋਹਾਲੀ ਸਮੇਤ ਕਈ ਜਿਲ੍ਹਿਆਂ ਦੇ ਡੀਸੀ ਨੇ ਹੁਣ ਕਿਸਾਨਾਂ ਲਈ ਨਵੇਂ ਹੁਕਮ ਜਾਰੀ ਕੀਤੇ ਹਨ। ਇਹਨਾਂ ਹੁਕਮਾਂ ਅਨੁਸਾਰ ਸਵੇਰੇ 6 ਤੋਂ 9 ਵਜੇ ਤੱਕ ਖੇਤ ਜਾਣ ਦਾ ਸਮਾਂ ਤੈਅ ਕੀਤਾ। ਸ਼ਾਮ ਨੂੰ 7 ਵਜੇ ਤੋਂ 9 ਵਜੇ ਤੱਕ ਵਾਪਸ ਆ ਸਕਦੇ ਹਨ। ਕਿਸਾਨ ਬਾਕੀ ਸਮਾਂ ਖੇਤ ‘ਚ ਕੰਮ ਕਰ ਸਕਦੇ ਹਨ। ਪੈਸਟੀਸਾਇਡ, ਬੀਜਾਂ ਦੀਆਂ ਦੁਕਾਨਾਂ ਖੋਲ੍ਹਣ ਦਾ ਸਮਾਂ ਵੀ ਨਿਰਧਾਰਿਤ ਹੋਵੇਗਾ। ਫ਼ਸਲ ਦੀ ਕਟਾਈ ਤੇ ਢੁਆਈ ਸਬੰਧੀ ਦਿੱਕਤ ਨਾ ਹੋਵੇ, ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ।

2 replies on “ਕਰਫਿਊ ਦੌਰਾਨ ਕਿਸਾਨਾਂ ਨੂੰ ਵੱਡੀ ਰਾਹਤ (Punjab)”

ਬੀਜ ਅਤੇ ਦਵਾਇਆ ਦੀਆ ਦੁਕਾਨਾਂ ਤੇ ਬੰਦ ਹੈ ੳਹ ਕਦ ਤਕ ਖੁਲ ਜਾਣਗੀਆਂ । ਦੁਕਾਨ ਬੰਦ ਹੋਣ ਕਾਰਨ ਬੀਜ ਨੀ ਮਿਲ ਰਹੇ

ਡੀਸੀ ਡੀ ਆਰਡਰ ਤੇ ਦੁਕਾਨ ਦੇ ਮਾਲਕ ਲਾਇ ਪ੍ਰੈਸ ਰਿਲੀਜ਼ ਹੋਇਆਂ ਕਿਸਾਨ ਸਾਡੇ ਘਰ ਦੀ ਸਪੁਰਦਗੀ ਕਿਵੇਂ ਕਰ ਰਹੇ ਹਨ, pls ਆਪਣੀ ਦੁਕਾਨ ਨਾਲ ਸੰਪਰਕ ਕਰੋ.

Leave a Reply

Your email address will not be published. Required fields are marked *