ਕਿਸਾਨ ਭਰਾਓ ਜਦੋਂ ਫਸਲ ਤਿਆਰ ਹੁੰਦੀ ਹੈ ਤਾਂ ਉਸ ਪਿੱਛੇ ਕਿਸਾਨ ਭਰਾ ਦੀ ਚਾਰ ਮਹੀਨੇ ਦੀ ਮਿਹਨਤ ਲੱਗੀ ਹੁੰਦੀ ਹੈ ਉਸ ਤੇ ਕਾਫੀ ਅਤੇ ਖਰਚ ਵੀ ਹੋਇਆ ਹੁੰਦਾ ਹੈ ਕਈ ਵਾਰ ਕਿਸਾਨ ਭਰਾ ਫ਼ਸਲ ਨੂੰ ਡਿੱਗਣ ਤੋਂ ਬਚਾਉਣ ਲਈ ਜਾਂ ਚਿੰਤਾ ਦੇ ਵਿੱਚ ਕਾਫੀ ਪੈਸਾ ਖ਼ਰਚ ਕਰ ਦਿੰਦੇ ਹਨ ਜਾਂ ਮਾਰਕੀਟ ਦੇ ਵਿੱਚ ਗਲਤ ਏਜੰਟਾਂ, ਗਲਤ ਪੈਸਟੀਸਾਈਡ ਵਿਕਰੇਤਾ ਦੇ ਦਬਾਅ ਵਿੱਚ ਆ ਕੇ ਸਪਰੇਅ ਨਾਲ ਹੱਲ ਕਰਦੇ ਹਣ ਕਰ ਜਿਹਦੇ ਕਰਕੇ ਕਿ ਕਣਕ ਡਿੱਗਣ ਤੋਂ ਬਚਾਉਣ ਲਈ ਉਨ੍ਹਾਂ ਨੂੰ ਉਪਰਾਲਾ ਲੱਗਦਾ ਹੈ ਪਰ ਇਹ ਵੀ ਤਰੀਕੇ ਨਾਲ ਉਨ੍ਹਾਂ ਦੀ ਮਦਦ ਨਹੀਂ ਕਰਦਾ ਬਹੁਤ ਸਾਰੇ ਕਿਸਾਨ ਭਰਾ ਇਹ ਮੰਨਦੇ ਹਨ ਕਿ ਪੋਟਾਸ਼ ਦੀ ਸਪਰੇਅ ਨਾਲ ਫਸਲ ਮਜ਼ਬੂਤ ਹੋ ਜਾਂਦੀ ਹੈ ਉਹ ਡਿੱਗਦੀ ਨਹੀਂ ਪਰ ਇਸ ਤਰ੍ਹਾਂ ਨਹੀਂ ਹੁੰਦਾ
ਕਣਕ ਨੂੰ ਡਿੱਗਣ ਤੋਂ ਬਚਾਉਣ ਲਈ ਤੁਹਾਨੂੰ ਆਪਣੀ ਜ਼ਮੀਨ ਨੂੰ ਪਹਿਚਾਨਣਾ ਪਵੇਗਾ ਤੇ ਫਸਲ ਨੂੰ ਆਖਰੀ ਪਾਣੀ ਲਾਉਣਾ ਵੀ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ ਜਦੋਂ ਕਣਕ ਦੀ ਫ਼ਸਲ ਦਾ ਪੱਕਾ ਹੁੰਦਾ ਹੈ ਤਾਂ ਇਸ ਵਿੱਚ ਬੂਰ ਪੈਣ ਤੋਂ ਬਾਅਦ ਜਦੋਂ ਦੋਧਾ ਸਟੇਜ ਆਉਂਦੀ ਹੈ ਤਾਂ ਉਸ ਸਮੇਂ ਖੇਤ ਦੇ ਵਿੱਚ ਚੰਗੀ ਸਿੱਲ ਹੋਣੀ ਜ਼ਰੂਰੀ ਹੈ ਪਰ ਭਰਵਾਂ ਪਾਣੀ ਤੇ ਸੋਕਾ ਲੱਗਣਾ ਫਸਲ ਦਾ ਨੁਕਸਾਨ ਕਰ ਸਕਦਾ ਹੈ ਕਈ ਵਾਰ ਬਾਰਿਸ਼ ਦੀ ਚਿੰਤਾ ਵਿੱਚ ਕਿਸਾਨ ਭਰਾ ਜਾਂਦਾ ਪਹਿਲਾਂ ਪਾਣੀ ਲਾ ਦਿੰਦੀ ਹੈ ਜਾਂ ਪਾਣੀ ਬਿਲਕੁਲ ਨਹੀਂ ਲਾਉਂਦੇ ਜਦੋਂ ਪਾਣੀ ਕਾਫੀ ਦੇਰ ਬਾਅਦ ਲੱਗਦਾ ਹੈ ਤਾਂ ਜ਼ਮੀਨ ਦੇ ਵਿੱਚ ਸਿੱਲ ਦੀ ਕਮੀ ਕਰਕੇ ਤਰੇੜਾਂ ਪਾ ਜਾਂਦੀਆਂ ਹਨ ਜਿਹਦੇ ਕਰਕੇ ਫਸਲ ਦੀਆਂ ਉੱਪਰਲੀਆਂ ਜੜ੍ਹਾਂ ਜ਼ਮੀਨ ਵਿਚਲੇ ਗਾਰੇ ਨੂੰ ਨਹੀਂ ਹੋਲਡ ਕਰ ਸਕਦੀਆਂ ਤਾਂ ਜ਼ਮੀਨ ਵਿੱਚ ਲੱਗੀ ਹੋਈ ਫ਼ਸਲ ਦੇ ਵਿੱਚ ਉਸ ਸਮੇਂ ਜੇਕਰ ਕੋਈ ਹਵਾ ਹਨੇਰੀ ਚੱਲਦੀ ਹੈ ਜਾਂ ਮੌਸਮ ਖਰਾਬ ਹੁੰਦਾ ਹੈ ਤਾਂ ਫ਼ਸਲ ਦੇ ਡਿੱਗਣ ਦੇ ਅਸਾਰ ਬਣ ਜਾਂਦੇ ਹਨ।
ਇਸੇ ਹੀ ਰਿਸਕ ਨੂੰ ਘੱਟ ਕਰਨ ਦੇ ਲਈ ਤੁਸੀਂ ਕੰਮ ਕਰ ਸਕਦੇ ਹੋ ਕਿ ਜਿਹੜਾ ਤੁਸੀਂ ਪਾਣੀ ਇਸ ਤੋਂ ਪਹਿਲਾਂ ਲਗਾਇਆ ਹੈ ਉਸ ਤੋਂ ਅਗਲਾ ਪਾਣੀ ਜੇਕਰ ਤੁਹਾਡਾ ਅਖੀਰਲਾ ਪਾਣੀ ਹੈ ਜਦੋਂ ਤੁਹਾਡੀ ਮਿੱਟੀ ਦੇ ਵਿੱਚ ਸਿੱਲ ਹੋਵੇ ਤਾਂ ਉਦੋਂ ਹੀ ਪਾਣੀ ਲਗਾ ਦੇਣਾ ਚਾਹੀਦਾ ਹੈ ਕਿਉਂਕਿ ਬਹੁਤੇ ਕਿਸਾਨ ਭਰਾ ਆਪਣੀ ਮਿੱਟੀ ਦੀ ਪਹਿਚਾਨ ਨਹੀਂ ਕਰਦੇ ਪਾਣੀ ਨੂੰ ਜ਼ਿਆਦਾ ਲੇਟ ਲੈ ਜਾਂਦੇ ਹਨ ਉਹਦੇ ਕਰਕੇ ਵੀ ਝਾੜ ਘੱਟ ਜਾਂਦਾ ਹੈ ਤੇ ਅਖੀਰਲੇ ਦੋ ਪਾਣੀਆਂ ਦੇ ਵਿੱਚ ਜਿਆਦਾ ਫਾਸਲਾ ਹੋਣ ਕਰਕੇ ਮਿੱਟੀ ਦੇ ਵਿੱਚ ਸੈੱਲ ਘਟਣ ਕਰਕੇ ਤਰੇੜਾਂ ਪਾੜਨ ਕਰਕੇ ਜਿਹੜਾ ਅਖੀਰਲਾ ਪਾਣੀ ਲੱਗਦਾ ਹੈ ਤਾਂ ਮੌਸਮ ਖਰਾਬ ਹੋਣ ਕਰਕੇ ਫ਼ਸਲ ਡਿੱਗਣ ਦੇ ਜ਼ਿਆਦਾ ਚਾਂਸ ਬਣ ਜਾਂਦੇ ਹਨ ਉੱਪਰ ਦਿੱਤੀ ਹੋਈ ਸਾਰੀ ਹੀ ਜਾਣਕਾਰੀ ਤੋਂ ਸਿੱਟਾ ਨਿਕਲਦਾ ਹੈ ਕਿ ਖੀਰਾ ਪਾਣੀ ਸਿੱਲ ਦੇ ਵਿੱਚ ਹੀ ਲਗਾ ਦੇਣਾ ਚਾਹੀਦਾ ਹੈ ਜ਼ਿਆਦਾ ਲੇਟ ਨਹੀਂ ਕਰਨਾ ਚਾਹੀਦਾ ਜਦੋਂ ਦਾਣਾ ਸਖਤ ਹੋਣ ਲੱਗੇ ਕਣਕ ਜਾਂ ਰੰਗ ਹਲਕਾ ਪੀਲਾ ਪੈਣ ਲੱਗੇ ਜਾਂ ਸੌਖੀ ਭਾਸ਼ਾ ਵਿਚ ਰੰਗ ਹਰੇ ਤੋਂ ਤੋਂ ਤੋਤੀਆ ਹੋਣ ਲੱਗ ਅਤੇ ਦਾਣੇ ਵਿੱਚ ਦੁੱਧ ਨਾ ਹੋਵੇ ਤਾਂ ਪਾਣੀ ਬੰਦ ਕਰ ਦੇਣਾ ਚਾਹੀਦਾ ਹੈ
ਆਸ ਕਰਦੇ ਹਾਂ ਕਿ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਹੋਰ ਕਿਸਾਨ ਭਰਾਵਾਂ ਦੇ ਨਾਲ ਵੱਧ ਤੋਂ ਵੱਧ ਇਸ ਕਾਰਨ ਜਾਣਕਾਰੀ ਨੂੰ ਪਹੁੰਚਾਓ ਅਤੇ ਉਨ੍ਹਾਂ ਦੀ ਮਦਦ ਕਰੋ ਧੰਨਵਾਦ ਜੀ।
Leave a Reply